ਕਰਮਚਾਰੀਆਂ ਦੇ ਅਧਿਕਾਰ
Workers' Rights - Punjabi
ਇੱਕ ਕਰਮਚਾਰੀ ਵਜੋਂ ਤੁਹਾਡੇ ਅਧਿਕਾਰ ਯੂਕੇ ਦੇ ਕਾਨੂੰਨ ਦੁਆਰਾ ਸੁਰੱਖਿਅਤ ਹਨ।
ਕੁਝ ਅਧਿਕਾਰ ਤੁਹਾਨੂੰ ਨੌਕਰੀ ਮਿਲਦੇ ਹੀ ਲਾਗੂ ਹੋ ਜਾਂਦੇ ਹਨ, ਦੂਸਰੇ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਸੀਂ ਕਿੰਨੀ ਦੇਰ ਕੰਮ ਕਰਦੇ ਹੋ। ਇਹ ਪਰਚਾ ਇਹ ਨਿਰਧਾਰਤ ਕਰਦਾ ਹੈ ਕਿ ਤੁਹਾਨੂੰ ਆਪਣੇ ਮਾਲਕ ਤੋਂ ਕੀ ਉਮੀਦ ਕਰਨੀ ਚਾਹੀਦੀ ਹੈ। ਇਹ ਤੁਹਾਡੇ ਕਾਨੂੰਨੀ ਅਧਿਕਾਰ ਹਨ।
GLAA ਬਾਰੇ
ਗੈਂਗਮਾਸਟਰਸ ਐਂਡ ਲੇਬਰ ਅਬਿਊਜ਼ ਅਥਾਰਟੀ (GLAA) ਕਰਮਚਾਰੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਸਥਾਪਿਤ ਕੀਤੀ ਗਈ ਇੱਕ ਸੰਸਥਾ ਹੈ। ਅਸੀਂ ਪੂਰੇ ਯੂਕੇ ਵਿੱਚ ਜਾਗਰੂਕਤਾ ਪੈਦਾ ਕਰਨ, ਸ਼ੋਸ਼ਣ ਨੂੰ ਰੋਕਣ ਅਤੇ ਬਿਨਾਂ ਲਾਇਸੈਂਸ ਵਾਲੀਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਜਾਂਚ ਕਰਨ ਲਈ ਭਾਈਵਾਲ ਸੰਸਥਾਵਾਂ ਨਾਲ ਕੰਮ ਕਰਦੇ ਹਾਂ।
ਅਸੀਂ ਜਾਂਚ ਕਰਦੇ ਹਾਂ ਕਿ ਕਰਮਚਾਰੀਆਂ ਨਾਲ ਨਿਰਪੱਖ ਅਤੇ ਕਨੂੰਨੀ ਤੌਰ 'ਤੇ ਜਾਇਜ਼ ਵਿਵਹਾਰ ਕੀਤਾ ਜਾਂਦਾ ਹੈ। ਅਸੀਂ ਮਜ਼ਦੂਰਾਂ ਨਾਲ ਦੁਰਵਿਵਹਾਰ ਦੇ ਮੁੱਦਿਆਂ ਦੀ ਜਾਂਚ ਕਰਦੇ ਹਾਂ ਜਿਵੇਂ ਕਿ ਮਜ਼ਦੂਰੀ ਦਾ ਘੱਟ ਭੁਗਤਾਨ ਤੋਂ ਲੈ ਕੇ ਜ਼ਬਰਦਸਤੀ ਮਜ਼ਦੂਰੀ ਅਤੇ ਮਨੁੱਖੀ ਤਸਕਰੀ ਦੇ ਆਧੁਨਿਕ ਗੁਲਾਮੀ ਅਪਰਾਧ।
ਸਾਡੀ ਲਾਇਸੰਸਿੰਗ ਸਕੀਮ ਉਹਨਾਂ ਕਾਰੋਬਾਰਾਂ ਨੂੰ ਨਿਯੰਤ੍ਰਿਤ ਕਰਦੀ ਹੈ ਜੋ ਤਾਜ਼ੇ ਉਤਪਾਦਾਂ ਅਤੇ ਬਾਗਬਾਨੀ ਖੇਤਰਾਂ ਨੂੰ ਕਰਮਚਾਰੀ ਸਪਲਾਈ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਾਨੂੰਨ ਦੁਆਰਾ ਲੋੜੀਂਦੇ ਰੁਜ਼ਗਾਰ ਮਿਆਰਾਂ ਨੂੰ ਪੂਰਾ ਕਰਦੇ ਹਨ। ਇਸ ਵਿੱਚ ਖੇਤੀਬਾੜੀ, ਬਾਗਬਾਨੀ, ਸ਼ੈਲਫਿਸ਼ ਇਕੱਠਾ ਕਰਨਾ ਅਤੇ ਸਾਰੀਆਂ ਸੰਬੰਧਿਤ ਪ੍ਰੋਸੈਸਿੰਗ ਅਤੇ ਪੈਕੇਜਿੰਗ ਸ਼ਾਮਲ ਹਨ।
ਇਹਨਾਂ ਖੇਤਰਾਂ ਵਿੱਚ ਸਾਰੇ 'ਗੈਂਗਮਾਸਟਰਾਂ' (ਕਰਮਚਾਰੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਜਾਂ ਵਿਅਕਤੀਆਂ) ਕੋਲ ਜ਼ਰੂਰੀ ਤੋਰ 'ਤੇ ਇੱਕ GLAA ਲਾਇਸੰਸ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਲਾਇਸੰਸਿੰਗ ਮਿਆਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹਨਾਂ ਖੇਤਰਾਂ ਵਿੱਚ ਬਿਨਾਂ ਲਾਇਸੈਂਸ ਦੇ ਕੰਮ ਕਰਨਾ ਜਾਂ ਕਰਮਚਾਰੀ ਸਪਲਾਈ ਕਰਨ ਲਈ ਬਿਨਾਂ ਲਾਇਸੈਂਸ ਵਾਲੇ ਗੈਂਗਮਾਸਟਰ ਦੀ ਵਰਤੋਂ ਕਰਨਾ ਇੱਕ ਫੌਜ਼ਦਾਰੀ ਜੁਰਮ ਹੈ।
ਸੰਕੇਤਾਂ ਨੂੰ ਪਛਾਣੋ
ਬਹੁਤ ਸਾਰੇ ਸੰਕੇਤ ਹਨ ਜੋ ਇਹ ਦਰਸਾ ਸਕਦੇ ਹਨ ਕਿ ਕਿਸੇ ਦਾ ਸ਼ੋਸ਼ਣ ਜਾਂ ਉਸ ਨੂੰ ਨਿਯੰਤ੍ਰਿਤ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ:
- ਕੰਮ ਲਈ ਬਹੁਤ ਘੱਟ ਜਾਂ ਕੋਈ ਭੁਗਤਾਨ ਪ੍ਰਾਪਤ ਨਾ ਕਰਨਾ
- ਬਿਨਾਂ ਕਿਸੇ ਛੁੱਟੀ ਦੇ, ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾਣਾ
- ਕੋਈ ਪਾਸਪੋਰਟ, ਪਛਾਣ ਦਸਤਾਵੇਜ਼ ਜਾਂ ਪੈਸਾ ਨਾ ਹੋਣਾ
- ਖੁੱਲ੍ਹ ਕੇ ਗੱਲਬਾਤ ਕਰਨ ਵਿੱਚ ਅਸਮਰੱਥ ਹੋਣਾ
- ਘਟੀਆ ਦਰਜੇ ਦੀ ਰਿਹਾਇਸ਼ ਵਿੱਚ ਰਹਿਣਾ
- ਇਲਾਜ ਨਾ ਕੀਤੀਆਂ ਗਈਆਂ ਸੱਟਾਂ ਹੋਣਾ
- ਟ੍ਰਾਂਸਪੋਰਟ ਜਾਂ ਅਣਚਾਹੀਆਂ ਸੇਵਾਵਾਂ ਲਈ ਕਰਜ਼ਾ ਚੜ੍ਹ ਜਾਣਾ
- ਕੰਮ, ਯਾਤਰਾ ਅਤੇ ਰਿਹਾਇਸ਼ ਲਈ ਰੁਜ਼ਗਾਰਦਾਤਾ 'ਤੇ ਨਿਰਭਰ ਕਰਨਾ
ਤੁਸੀਂ www.gla.gov.uk 'ਤੇ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਮਜ਼ਦੂਰਾਂ ਦੇ ਸ਼ੋਸ਼ਣ ਦੇ ਸੰਕੇਤਾਂ ਨੂੰ ਕਿਵੇਂ ਪਛਾਣਨਾ ਹੈ।
ਜੇਕਰ ਤੁਹਾਨੂੰ ਉਹ ਤਨਖਾਹ ਅਤੇ ਹਾਲਾਤ ਨਹੀਂ ਮਿਲ ਰਹੇ ਹਨ ਜੋ ਤੁਹਾਨੂੰ ਮਿਲਣੇ ਚਾਹੀਦੇ ਹਨ, ਜਾਂ ਤੁਹਾਨੂੰ ਕਰਮਚਾਰੀ ਦੇ ਸ਼ੋਸ਼ਣ ਬਾਰੇ ਕੋਈ ਚਿੰਤਾਵਾਂ ਜਾਂ ਸ਼ੱਕ ਹਨ, ਤਾਂ ਕਿਰਪਾ ਕਰਕੇ ਬਿਨਾਂ ਦੇਰੀ ਕੀਤੇ ਸਾਡੇ ਨਾਲ ਸੰਪਰਕ ਕਰੋ।
ਰੁਜ਼ਗਾਰ ਅਧਿਕਾਰਾਂ ਬਾਰੇ ਸਲਾਹ ਲਈ, ਆਪਣੇ ਸਥਾਨਕ ਸਿਟੀਜ਼ਨਜ਼ ਐਡਵਾਈਸ ਬਿਊਰੋ ਜਾਂ ACAS ਨਾਲ 0300 123 1100 'ਤੇ ਸੰਪਰਕ ਕਰੋ।
ਸਾਡੇ ਨਾਲ ਸੰਪਰਕ ਕਰੋ
ਸਲਾਹ, ਸਹਾਇਤਾ ਜਾਂ ਕਿਸੇ ਮੁੱਦੇ ਦੀ ਰਿਪੋਰਟ ਕਰਨ ਲਈ ਸਾਡੇ ਨਾਲ ਸੰਪਰਕ ਕਰੋ।
ਸਾਡੀ ਮੁਫ਼ਤ, ਗੁਪਤ ਹੈਲਪਲਾਈਨ 'ਤੇ ਕਾਲ ਕਰੋ: 0800 432 0804
ਈਮੇਲ: contact@gla.gov.uk
www.gla.gov.uk
ਜਾਣਕਾਰੀ ਲਈ ਅਤੇ ਮੁੱਦਿਆਂ ਦੀ ਰਿਪੋਰਟ ਕਰਨ ਲਈ
ਕਿਸੇ ਐਮਰਜੈਂਸੀ ਵਿੱਚ, ਜੇਕਰ ਜਾਨ ਨੂੰ ਖ਼ਤਰੇ ਦਾ ਜੋਖਮ ਹੈ, ਜਾਂ ਹਿੰਸਾ ਵਰਤੀ ਜਾ ਰਹੀ ਹੈ ਜਾਂ ਧਮਕੀ ਦਿੱਤੀ ਜਾ ਰਹੀ ਹੈ, ਤਾਂ 999 ਦੀ ਵਰਤੋਂ ਕਰਕੇ ਪੁਲਿਸ ਨੂੰ ਕਾਲ ਕਰੋ।
ਤੁਹਾਡੇ ਰੁਜ਼ਗਾਰ ਦੇ ਅਧਿਕਾਰ
ਰਾਸ਼ਟਰੀ ਘੱਟੋ-ਘੱਟ ਉਜਰਤ
ਜੇਕਰ ਤੁਸੀਂ ਇੱਕ ਸਥਾਈ ਨੌਕਰੀ ਵਿੱਚ ਹੋ, ਥੋੜ੍ਹੇ ਸਮੇਂ ਦੇ ਠੇਕੇ 'ਤੇ ਜਾਂ ਕਿਸੇ ਏਜੰਸੀ ਲਈ ਕੰਮ ਕਰ ਰਹੇ ਹੋ, ਤਾਂ ਤੁਹਾਡੀ ਉਮਰ ਦੇ ਆਧਾਰ 'ਤੇ ਤੁਹਾਨੂੰ ਰਾਸ਼ਟਰੀ ਘੱਟੋ-ਘੱਟ ਉਜਰਤ (National Minimum Wage - NMW) ਜਾਂ ਰਾਸ਼ਟਰੀ ਰਹਿਣ-ਸਹਿਣ ਲਈ ਉਜਰਤ (National Living Wage - NLW) ਮਿਲਣੀ ਚਾਹੀਦੀ ਹੈ।
ਜੇ ਤੁਸੀਂ 'ਪੀਸ ਵਰਕ' ਤਨਖਾਹ 'ਤੇ ਹੋ (ਤੁਹਾਡੇ ਵੱਲੋਂ ਪੂਰੀਆਂ ਕੀਤੀਆਂ, ਪੈਕ ਕੀਤੀਆਂ ਜਾਂ ਚੁੱਕੀਆਂ ਗਈਆਂ ਆਈਟਮਾਂ ਦੀ ਗਿਣਤੀ ਲਈ) ਤੁਹਾਨੂੰ ਹਾਲੇ ਵੀ ਘੱਟੋ-ਘੱਟ ਢੁਕਵੀਂ ਪ੍ਰਤੀ ਘੰਟਾ ਘੱਟੋ-ਘੱਟ ਉਜਰਤ ਮਿਲਣੀ ਚਾਹੀਦੀ ਹੈ।
ਸਵੈ-ਰੁਜ਼ਗਾਰ ਅਤੇ ਸਵੈ-ਇੱਛਾ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਸਮੇਤ ਕੁਝ ਅਪਵਾਦ ਹਨ। ਹੋਰ ਜਾਣਨ ਲਈ, www.gov.uk 'ਤੇ ਜਾਓ ਅਤੇ 'NMW' ਖੋਜੋ।
ਇੱਕ ਮਦਵਾਰ ਤਨਖਾਹ ਦੀ ਪਰਚੀ
ਜਿਸ ਦਿਨ ਤੁਹਾਨੂੰ ਭੁਗਤਾਨ ਕੀਤਾ ਜਾਂਦਾ ਹੈ ਉਸ ਦਿਨ ਤੁਹਾਨੂੰ ਇੱਕ ਤਨਖਾਹ ਪਰਚੀ ਮਿਲਣੀ ਚਾਹੀਦੀ ਹੈ, ਜੋ ਤੁਹਾਡੀ ਕੁੱਲ ਤਨਖਾਹ ਅਤੇ ਤੁਹਾਡੀ ਸ਼ੁੱਧ (ਘਰ ਲੈ ਜਾਣ ਵਾਲੀ) ਤਨਖਾਹ ਨੂੰ ਦਰਸਾਉਂਦੀ ਹੈ। ਇਸ ਵਿੱਚ ਤੁਹਾਡੀ ਤਨਖਾਹ ਵਿੱਚੋਂ ਕਿਸੇ ਵੀ ਕਟੌਤੀਆਂ ਲਈ ਰਕਮ ਅਤੇ ਕਾਰਨ ਦਿਖਾਇਆ ਜਾਣਾ ਚਾਹੀਦਾ ਹੈ। ਕਟੌਤੀਆਂ ਜੋ ਤੁਹਾਨੂੰ ਹਰ ਵਾਰ ਭੁਗਤਾਨ ਕੀਤੇ ਜਾਣ 'ਤੇ ਬਦਲਦੀਆਂ ਹਨ, ਜਿਵੇਂ ਕਿ ਟੈਕਸ ਅਤੇ ਰਾਸ਼ਟਰੀ ਬੀਮਾ, ਹਰੇਕ ਤਨਖਾਹ ਸਲਿੱਪ 'ਤੇ ਸੂਚੀਬੱਧ ਹੋਣੀਆਂ ਚਾਹੀਦੀਆਂ ਹਨ। ਤੁਹਾਨੂੰ ਆਪਣੀ ਸਹਿਮਤ ਕੀਤੀ ਗਈ ਤਨਖਾਹ ਸਮੇਂ ਸਿਰ ਮਿਲਣੀ ਚਾਹੀਦੀ ਹੈ, ਜਿਸ ਵਿੱਚ ਤੁਹਾਨੂੰ ਮਿਲਣ ਵਾਲੀ ਕੋਈ ਛੁੱਟੀ ਜਾਂ ਬਿਮਾਰੀ ਦੀ ਤਨਖਾਹ ਸ਼ਾਮਲ ਹੈ।
ਕੰਮ ਦੇ ਘੰਟੇ
ਤੁਹਾਨੂੰ ਕਿਸੇ ਵੀ ਓਵਰਟਾਈਮ ਸਮੇਤ, ਹਫ਼ਤੇ ਵਿੱਚ 48 ਘੰਟਿਆਂ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ, ਜਦੋਂ ਤੱਕ ਤੁਸੀਂ ਅਜਿਹਾ ਕਰਨ ਦੀ ਚੋਣ ਨਹੀਂ ਕੀਤੀ ਹੈ।
ਤੁਸੀਂ ਹਫ਼ਤੇ ਵਿੱਚ ਘੱਟੋ-ਘੱਟ ਇੱਕ ਦਿਨ, ਜਾਂ ਹਰ ਦੋ ਹਫ਼ਤਿਆਂ ਵਿੱਚ ਦੋ ਦਿਨ ਛੁੱਟੀ ਦੇ ਹੱਕਦਾਰ ਹੋ। ਜੇਕਰ ਤੁਸੀਂ ਦਿਨ ਵਿੱਚ ਛੇ ਘੰਟੇ ਤੋਂ ਵੱਧ ਕੰਮ ਕਰਦੇ ਹੋ, ਤਾਂ ਤੁਹਾਨੂੰ ਘੱਟੋ-ਘੱਟ 20 ਮਿੰਟ ਦਾ ਆਰਾਮ ਲਈ ਬ੍ਰੇਕ ਮਿਲਣਾ ਚਾਹੀਦਾ ਹੈ।
ਸਾਲਾਨਾ ਛੁੱਟੀ
ਕਨੂੰਨਨ ਤੁਸੀਂ ਕੰਮ 'ਤੇ ਤੁਹਾਡੇ ਪਹਿਲੇ ਦਿਨ ਤੋਂ ਸ਼ੁਰੂ ਕਰਦੇ ਹੋਏ, ਸਾਲ ਵਿੱਚ ਘੱਟੋ-ਘੱਟ ਕੁਝ ਕੁਝ ਹਫ਼ਤਿਆਂ ਦੀ ਤਨਖਾਹ ਸਮੇਤ ਛੁੱਟੀ ਦੇ ਹੱਕਦਾਰ ਹੋ। ਇਸ ਵਿੱਚ ਪਾਰਟ ਟਾਈਮ, ਜ਼ੀਰੋ ਘੰਟੇ ਅਤੇ ਨਿਸ਼ਚਿਤ ਮਿਆਦ ਕਾਨਟ੍ਰੈਕਟ ਕਰਮਚਾਰੀ ਸ਼ਾਮਲ ਹਨ।
ਤੁਹਾਨੂੰ ਮਿਲਣ ਵਾਲੀ ਛੁੱਟੀ ਦੀ ਮਾਤਰਾ ਤੁਹਾਡੇ ਕੰਮ ਦੇ ਦਿਨਾਂ ਜਾਂ ਘੰਟਿਆਂ 'ਤੇ ਨਿਰਭਰ ਕਰਦੀ ਹੈ। ਇਹ ਤੁਹਾਡੇ ਆਮ ਕੰਮਕਾਜੀ ਘੰਟਿਆਂ (ਪਾਰਟ-ਟਾਈਮ ਕਰਮਮਚਾਰੀਆਂ ਲਈ ਅਨੁਪਾਤਕ) 'ਤੇ ਆਧਾਰਿਤ ਹੈ, ਜੋ ਤੁਹਾਡੇ ਰੁਜ਼ਗਾਰਦਾਤਾ ਲਈ ਕੰਮ ਕਰਨ ਦੇ ਦੌਰਾਨ ਇਕੱਠੀ ਹੁੰਦੀ ਹੈ ਅਤੇ ਇਸਦੇ ਲਈ ਤੁਹਾਡੀ ਆਮ ਕੰਮਕਾਜੀ ਦਰ 'ਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।
ਜਦੋਂ ਤੁਸੀਂ ਆਪਣੀ ਨੌਕਰੀ ਛੱਡਦੇ ਹੋ, ਤਾਂ ਤੁਹਾਡੀ ਕਿਸੇ ਵੀ ਬਕਾਇਆ ਛੁੱਟੀ ਦਾ ਤੁਹਾਨੂੰ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਜੇ ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਕੋਈ ਛੁੱਟੀ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਹੈ ਜਾਂ ਤੁਹਾਡੀ ਛੁੱਟੀਆਂ ਦੀ ਤਨਖਾਹ ਬਕਾਇਆ ਹੈ, ਤਾਂ ਤੁਸੀਂ ਪੈਸੇ ਵਾਪਸ ਲੈਣ ਦਾ ਦਾਅਵਾ ਕਰਨ ਬਾਰੇ ਮਾਰਗਦਰਸ਼ਨ ਲਈ Acas ਹੈਲਪਲਾਈਨ ਜਾਂ ਸਿਟੀਜ਼ਨਜ਼ ਐਡਵਾਈਸ ਨਾਲ ਸੰਪਰਕ ਕਰ ਸਕਦੇ ਹੋ।
gov.uk 'ਤੇ 'ਤਨਖਾਹ ਅਤੇ ਕੰਮ ਦੇ ਅਧਿਕਾਰਾਂ' ਬਾਰੇ ਹੋਰ ਜਾਣੋ।
ਤਨਖਾਹ ਵਿੱਚੋਂ ਕਟੌਤੀਆਂ
ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਤਨਖਾਹ ਵਿੱਚੋਂ ਸਿਰਫ਼ ਕੁਝ ਕਟੌਤੀਆਂ ਕਰ ਸਕਦਾ ਹੈ ਅਤੇ ਉਹਨਾਂ ਨੂੰ ਤੁਹਾਡੀ ਤਨਖਾਹ ਪਰਚੀ ਵਿੱਚ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ।
ਤੁਹਾਨੂੰ ਹਮੇਸ਼ਾ ਕਟੌਤੀਆਂ ਤੋਂ ਬਾਅਦ ਦਿਖਾਈ ਗਈ 'ਕੁੱਲ ਰਕਮ' ਮਿਲਣੀ ਚਾਹੀਦੀ ਹੈ। ਕੁਝ ਕਟੌਤੀਆਂ ਵਿਧਾਨਿਕ ਹੁੰਦੀਆਂ ਹਨ, ਜਿਵੇਂ ਕਿ ਟੈਕਸ ਅਤੇ ਨੈਸ਼ਨਲ ਇੰਸ਼ੋਰੈਂਸ, ਹੋਰ ਜਿਨ੍ਹਾਂ ਲਈ ਤੁਸੀਂ ਸਹਿਮਤ ਹੋ ਸਕਦੇ ਹੋ, ਜਿਵੇਂ ਕਿ ਰਿਹਾਇਸ਼ ਜਾਂ ਆਵਾਜਾਈ ਦੇ ਖਰਚੇ।
ਹੋ ਸਕਦਾ ਹੈ ਇਕਰਾਰਨਾਮਿਆਂ ਵਿੱਚ ਕੁਝ ਕਟੌਤੀਆਂ ਕਾਨੂੰਨੀ ਤੌਰ 'ਤੇ ਵੈਧ ਨਾ ਹੋਣ। ਇੱਥੋਂ ਤੱਕ ਕਿ ਜਿਹੜੀਆਂ ਕਟੌਤੀਆਂ ਲਈ ਤੁਸੀਂ ਸਹਿਮਤ ਹੋਏ ਹੋ, ਉਹਨਾਂ ਨੂੰ ਤੁਹਾਡੀ ਤਨਖਾਹ ਘੱਟੋ-ਘੱਟ ਉਜਰਤ ਤੋਂ ਘੱਟ ਨਹੀਂ ਕਰਨੀ ਚਾਹੀਦੀ, ਰਿਹਾਇਸ਼ ਲਈ ਸੀਮਤ ਰਕਮ ਨੂੰ ਛੱਡ ਕੇ। ਜੇਕਰ ਤੁਹਾਨੂੰ ਯਕੀਨ ਨਹੀਂ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
ਬਿਮਾਰੀ ਦੀ ਤਨਖਾਹ
ਤੁਹਾਡੇ ਇਕਰਾਰਨਾਮੇ ਵਿੱਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਜੇ ਤੁਸੀਂ ਬੀਮਾਰ ਹੋ ਅਤੇ ਕੰਮ ਨਹੀਂ ਕਰ ਸਕਦੇ ਤਾਂ ਤੁਹਾਨੂੰ ਕੀ ਭੁਗਤਾਨ ਮਿਲੇਗਾ। ਘੱਟੋ-ਘੱਟ ਰਕਮ ਜਿਸ ਦੇ ਤੁਸੀਂ ਯੂਕੇ ਵਿੱਚ ਹੱਕਦਾਰ ਹੋ, ਉਹ ਕਾਨੂੰਨੀ ਬਿਮਾਰੀ ਦੀ ਤਨਖਾਹ (Statutory Sick Pay - SSP) ਹੈ। ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਲਗਾਤਾਰ ਚਾਰ ਜਾਂ ਵੱਧ ਦਿਨ ਕੰਮ ਤੋਂ ਦੂਰ ਹੁੰਦੇ ਹੋ। ਤੁਹਾਡਾ ਇਕਰਾਰਨਾਮਾ ਤੁਹਾਨੂੰ ਹੋਰ ਹਾਲਾਤ ਵਿੱਚ ਵਾਧੂ ਤਨਖਾਹ ਜਾਂ ਲਾਭ ਦੇ ਸਕਦਾ ਹੈ।
ਸਿਹਤ ਅਤੇ ਸੁਰੱਖਿਆ
ਤੁਹਾਡਾ ਰੁਜ਼ਗਾਰਦਾਤ ਕੰਮ 'ਤੇ ਤੁਹਾਡੀ ਸਿਹਤ ਅਤੇ ਸੁਰੱਖਿਆ ਲਈ ਕਾਨੂੰਨੀ ਤੌਰ 'ਤੇ ਜ਼ਿੰਮੇਵਾਰ ਹੈ। ਜਿੱਥੇ ਉਚਿਤ ਹੋਵੇ, ਤੁਹਾਨੂੰ ਜਾਣਕਾਰੀ, ਸਿਖਲਾਈ, ਸੁਰੱਖਿਆ ਵਾਲੇ ਕੱਪੜੇ ਅਤੇ ਕੋਈ ਵੀ ਲੋੜੀਂਦੀਆਂ ਬਦਲਣ ਵਾਲੀਆਂ ਚੀਜ਼ਾਂ ਮੁਫ਼ਤ ਮਿਲਣੀਆਂ ਚਾਹੀਦੀਆਂ ਹਨ।
ਨਿਯਮ ਅਤੇ ਸ਼ਰਤਾਂ
ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਤੁਹਾਡੇ ਰੁਜ਼ਗਾਰ ਦੀਆਂ ਮੁੱਖ ਸ਼ਰਤਾਂ ਨੂੰ ਦਰਸਾਉਂਦਾ ਇੱਕ ਦਸਤਾਵੇਜ਼ ਮਿਲਣਾ ਚਾਹੀਦਾ ਹੈ। ਇਸ ਦਸਤਾਵੇਜ਼ ਵਿੱਚ ਇੱਕ 'ਪ੍ਰਮੁੱਖ ਬਿਆਨ' ਸ਼ਾਮਲ ਹੁੰਦਾ ਹੈ ਜੋ ਤੁਹਾਨੂੰ ਤੁਹਾਡੇ ਕੰਮ ਦੇ ਪਹਿਲੇ ਦਿਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਵਿੱਚ ਹੇਠਾਂ ਦਿੱਤੀਆਂ ਗੱਲਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ:
- ਤੁਹਾਡਾ ਨਾਮ
- ਤੁਹਾਡੇ ਰੁਜ਼ਗਾਰਦਾਤਾ ਦਾ ਨਾਮ ਅਤੇ ਪਤਾ
- ਨੌਕਰੀ ਦਾ ਸਿਰਲੇਖ ਜਾਂ ਕੰਮ ਦਾ ਵੇਰਵਾ ਅਤੇ ਸ਼ੁਰੂ ਹੋਣ ਦੀ ਤਾਰੀਖ
- ਕੰਮ ਕਰਨ ਦੀ ਥਾਂ, ਜਿਸ ਵਿੱਚ ਸਾਰੇ ਟਿਕਾਣੇ ਸ਼ਾਮਲ ਹੋਣੇ ਚਾਹੀਦੇ ਹਨ
- ਤੁਹਾਨੂੰ ਕਿੰਨਾ ਅਤੇ ਕਿੰਨੀ ਵਾਰ ਭੁਗਤਾਨ ਕੀਤਾ ਜਾਵੇਗਾ
- ਕੰਮ ਦੇ ਘੰਟੇ ਅਤੇ ਦਿਨ, ਅਤੇ ਕੀ ਉਹ ਵੱਖ-ਵੱਖ ਹੋਣਗੇ
- ਛੁੱਟੀਆਂ ਦੀ ਹੱਕਦਾਰੀ (ਜਨਤਕ ਛੁੱਟੀਆਂ ਸਮੇਤ)
- ਨੌਕਰੀ ਦੀ ਕਿੰਨੀ ਦੇਰ ਤੱਕ ਚੱਲਣ ਦੀ ਉਮੀਦ ਹੈ
- ਪ੍ਰੋਬੇਸ਼ਨ ਮਿਆਦ ਦੀ ਲੰਬਾਈ ਅਤੇ ਸ਼ਰਤਾਂ
- ਲਾਜ਼ਮੀ ਸਿਖਲਾਈ
- ਕੋਈ ਹੋਰ ਲਾਭ (ਲੰਚ, ਬਾਲ ਦੇਖਭਾਲ ਵਾਊਚਰ)
ਤੁਹਾਡੇ ਕੰਮ ਦੇ ਪਹਿਲੇ ਦਿਨ ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਨੂੰ ਇਸ ਬਾਰੇ ਵੀ ਦੱਸਣਾ ਚਾਹੀਦਾ ਹੈ:
- ਬੀਮਾਰੀ ਦੀ ਤਨਖਾਹ ਅਤੇ ਪ੍ਰਕਿਰਿਆਵਾਂ
- ਹੋਰ ਤਨਖਾਹ ਸਮੇਤ ਛੁੱਟੀ
- ਨੋਟਿਸ ਦੀ ਮਿਆਦ
ਤੁਹਾਨੂੰ ਕੰਮ ਸ਼ੁਰੂ ਕਰਨ ਦੇ ਦੋ ਮਹੀਨਿਆਂ ਦੇ ਅੰਦਰ, ਵਧੇਰੇ ਜਾਣਕਾਰੀ ਦੇ ਨਾਲ ਇੱਕ ਵਿਸਤ੍ਰਿਤ ਲਿਖਤੀ ਬਿਆਨ ਮਿਲਣਾ ਚਾਹੀਦਾ ਹੈ।